ਲੋਹੜੀ ਵਰਗੇ ਤਿਉਹਾਰਾਂ ’ਚ ਧੀਆਂ ਨੂੰ ਅਹਿਮੀਅਤ ਦੇਣ ਦੀ ਰੀਤ ਸਰ੍ਹਾਹੁਣਯੋਗ-ਵਿਧਾਇਕ ਵਿਜੈ ਸਿੰਗਲਾ

0 minutes, 0 seconds Read

ਮਾਨਸਾ,  13 ਜਨਵਰੀ:
ਸਿਹਤ ਵਿਭਾਗ ਵੱਲੋਂ ਜੱੱਚਾ ਬੱਚਾ ਹਸਪਤਾਲ ਮਾਨਸਾ ਵਿਖੇ ਲੋਹੜੀ ਧੀਆਂ ਦੀ ਮਨਾਈ ਗਈ ਜਿੱਥੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਡਾ. ਸਿੰਗਲਾ ਨੇ ਕਿਹਾ ਕਿ ਲੋਹੜੀ ਧੀਆਂ ਦੀ ਮਨਾਉਣਾ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਵਧੀਆ ਉਪਰਾਲਾ ਹੈ, ਇਸ ਨਾਲ ਸਾਡੇ ਸਮਾਜ ਵਿੱਚ ਮੁੰਡੇ ਅਤੇ ਕੁੜੀਆਂ ਦੀ ਬਰਾਬਰਤਾ ਦਾ ਸੰਦੇਸ਼ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਲੋਹੜੀ ਜਿਹੇ ਤਿਉਹਾਰਾਂ ਵਿਚ ਧੀਆਂ ਨੂੰ ਅਹਿਮੀਅਤ ਦੇਣ ਦੀ ਰੀਤ ਸਰ੍ਹਾਹੁਣਯੋਗ ਹੈ ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਅੱਜ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ। ਕੁੜੀਆਂ ਵਿਗਿਆਨ ਦੇ ਖੇਤਰ ਵਿੱਚ, ਹਵਾਈ ਉਡਾਣ, ਡਾਕਟਰੀ ਇੰਜੀਨੀਅਰਨਿੰਗ ਤੋਂ ਇਲਾਵਾ ਪੁਲਿਸ ਅਤੇ ਸੈਨਾ ਵਿੱਚ ਵੀ ਆਪਣੀ ਵਧੀਆ ਭੂਮਿਕਾ ਨਿਭਾਅ ਰਹੀਆਂ ਹਨ।

ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਵੱਲੋਂ ਪੀ.ਸੀ., ਪੀ.ਐਨ.ਡੀ.ਟੀ.ਐਕਟ ਅਧੀਨ ਬੱਚੀਆਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਬੇਟੀ ਬਚਾਓ ਬੇਟੀ ਪੜਾਓ ਦੇ ਨਾਹਰੇ ’ਤੇ ਅਮਲ ਕਰਨ ਲਈ ਜਾਗਰੂਕਤਾ ਦੇ ਉਦੇਸ਼ ਨਾਲ ਲੋਹੜੀ ਧੀਆਂ ਦੀ ਵਰਗੇ ਸਮਾਗਮ ਹਰ ਸਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਪ੍ਰਤੀ ਆਪਣੀ ਸੋਚ ਬਦਲਣ ਦੀ ਜਰੂਰਤ ਹੈ ਅਤੇ ਧੀਆਂ ਤੇ ਪੁੱਤਾਂ ਦੀ ਸਮਾਨਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਲਾਜ਼ਮੀ ਹੈ ਅਤੇ ਇਸ ਦੇ ਲਈ ਸਾਨੂੰ ਵਿਸ਼ੇਸ਼ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਅਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੱਲੋਂ ਨਵ ਜ਼ਨਮੀਆ ਧੀਆਂ ਨੂੰ ਗਰਮ ਕੰਬਲ ਅਤੇ ਲੋਹੜ੍ਹੀ ਵੰਡ ਕੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ. ਕਮਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ, ਡਾ. ਅੰਜੂ ਕੰਸਲ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ, ਡਾ. ਪਰਵਿਸ ਜਿੰਦਲ ਬੱਚਿਆਂ ਦੇ ਮਾਹਰ, ਡਾ. ਰਸ਼ਮੀ ਔਰਤ ਰੋਗਾਂ ਦੇ ਮਾਹਰ, ਡਾ. ਕਮਲਦੀਪ ਐਮ.ਐਸ, ਡਾ. ਮੇਘਨਾ ਗੁਪਤਾ, ਡਾ.ਪ੍ਰਵੀਨ ਕੁਮਾਰ ਐਮ.ਐਸ, ਅਵਤਾਰ ਸਿੰਘ ਡੀ.ਪੀ.ਐਮ., ਮੈਡਮ ਰੇਨੂ ਪੀ.ਐਨ.ਡੀ.ਟੀ., ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਗੁਰਵਿੰਦਰ ਕੌਰ ਨਰਸਿੰਗ ਸਿਸਟਰ, ਦੀਪਸ਼ਿਖਾ ਜ਼ਿਲ੍ਹਾ ਸਟੈਟਿਕ ਅਸਿਸਟੈਂਟ, ਰਵਿੰਦਰ ਕੁਮਾਰ, ਕਿਰਨਪਾਲ ਸਟਾਫ ਨਰਸ, ਸੁਖਪਾਲ ਕੌਰ, ਰੇਖਾ ਰਾਣੀ  ਏ.ਐਨ.ਐਮ. ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਰੇਣੂ ਬਾਲਾ ਪੀ.ਐਨ.ਡੀ.ਟੀ. ਕੁਆਰਡੀਨੇਟਰ, ਗੁਰਮੀਤ ਕੌਰ, ਸੰਦੀਪ ਕੌਰ, ਪ੍ਰਤਾਪ ਸਿੰਘ, ਸੰਦੀਪ ਸਿੰਘ, ਜਸਪ੍ਰੀਤ ਕੌਰ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Similar Posts

Leave a Reply

Your email address will not be published. Required fields are marked *