ਸੰਗੀਤ ਪੇਸ਼ਕਰਤਾ ਕੁਲਰਾਜ ਗਰੇਵਾਲ ਅਤੇ ਸਤਵਿੰਦਰ ਬਿੱਟੀ (Satvinder Bitti) ਦੇ ਘਰੇਲੂ ਸੰਗੀਤਕ ਲੇਬਲ ਅਧੀਨ ਲੋਹੜੀ ਵਾਲੇ ਦਿਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਜੀ ਗੁਰੂ (Music Ji Guru) ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਅਸਲ ਪੰਜਾਬ ਦੇ ਰੰਗਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਵਿੱਚ ਰਿਵਾਇਤੀ ਸਾਜ਼ਾਂ ਦਾ ਭਰਪੂਰ ਉਪਯੋਗ ਕੀਤਾ ਗਿਆ ਹੈ ਤਾਂ ਜੋ ਪੁਰਾਤਨ ਗਾਇਕੀ ਦੀ ਸੰਗੀਤਮਈ ਗਰਿਮਾ ਨੂੰ ਮੁੜ ਬਹਾਲ ਕੀਤਾ ਜਾ ਸਕੇ।ਪੰਜਾਬੀ ਲੋਕ-ਵੰਨਗੀਆਂ ਨੂੰ ਉਭਾਰਨ ਅਤੇ ਸਹੇਜਣ ਵਿੱਚ ਲੋਕ ਗਾਇਕਾ ਸਤਵਿੰਦਰ ਬਿੱਟੀ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਸੰਗੀਤਕ ਯਤਨਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ ‘ਛੱਲਾ’, ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ (Musical Platform) ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
