ਚੰਡੀਗੜ 10 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਪਾਕਿਸਤਾਨ ਤਨਾਅ ਦੌਰਾਨ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀ ਫੌਜ ਦੀਆਂ ਹਦਾਇਤਾਂ ਅਨੁਸਾਰ ਜਿੱਥੇ ਵੀ ਜੇਕਰ ਤੁਹਾਨੂੰ ਕੋਈ ਧਮਾਕੇ ਵਾਲੀ ਚੀਜ਼ ਡਿੱਗਦੀ ਹੈ ਜਾਂ ਦਿਖਾਈ ਦਿੰਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਅਤੇ ਫੌਜ ਨੂੰ ਦਿਓ। ਧਮਾਕੇ ਵਾਲੀ ਥਾਂ ਤੇ ਆਮ ਲੋਕ ਨਾ ਜਾਣ ਤੇ ਨਾ ਹੀ ਕਿਸੇ ਚੀਜ਼ ਨੂੰ ਹੱਥ ਚ ਫੜਨ ਦੀ ਕੋਸ਼ਿਸ਼ ਕਰਨ। ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਡੀ ਪੁਲਿਸ ਤੇ ਫੌਜ ਦਾ ਸਾਥ ਦਈਏ।