ਭਾਰਤ ਵਿੱਚ 40 ਫੀਸਦੀ ਪ੍ਰਦੂਸ਼ਣ ਦਾ ਕਾਰਨ ਟਰਾਂਸਪੋਰਟ ਉਦਯੋ, ਸਰਕਾਰ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਲੱਭ ਰਹੀ ਹੈ-ਗਡਕਰੀ

0 minutes, 4 seconds Read

ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੇ ਕਿਹਾ,ਕਿ ਭਾਰਤ ਵਿੱਚ 40 ਫੀਸਦੀ ਪ੍ਰਦੂਸ਼ਣ ਦਾ ਕਾਰਨ ਟਰਾਂਸਪੋਰਟ ਉਦਯੋਗ (Transport Industry) ਹੈ ਅਤੇ ਸਰਕਾਰ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਲੱਭ ਰਹੀ ਹੈ,ਨਵੀਂ ਦਿੱਲੀ (New Delhi) ਵਿੱਚ ਆਯੋਜਿਤ ਗ੍ਰੀਨ ਭਾਰਤ ਸੰਮੇਲਨ (Green Bharat Summit) ਵਿੱਚ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਦੂਸ਼ਣ ਸੰਕਟ (Pollution Crisis) ਨੂੰ ਦੂਰ ਕਰਨ ਲਈ ਗ੍ਰੀਨ ਹਾਈਡ੍ਰੋਜਨ ਅਗਲਾ ਵੱਡਾ ਹੱਲ ਹੈ,ਦਿੱਲੀ-ਐਨਸੀਆਰ (Delhi-NCR) ਵਿੱਚ ਹਵਾ ਪ੍ਰਦੂਸ਼ਣ ਦੀ ਮਾੜੀ ਸਥਿਤੀ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਵੱਖ-ਵੱਖ ਉਪਾਅ ਕੀਤੇ ਜਾ ਰਹੇ ਹਨ,ਕੇਂਦਰੀ ਮੰਤਰੀ ਨਿਤਿਨ ਗਡਕਰੀ ਕਿਹਾ, ‘ਇਹ (ਹਵਾ ਪ੍ਰਦੂਸ਼ਣ) ਕੁਦਰਤੀ ਤੌਰ ‘ਤੇ ਹੋ ਰਿਹਾ ਹੈ… 40 ਫੀਸਦੀ ਹਵਾ ਪ੍ਰਦੂਸ਼ਣ ਲਈ ਟਰਾਂਸਪੋਰਟ ਉਦਯੋਗ ਜ਼ਿੰਮੇਵਾਰ ਹੈ… ਇਲੈਕਟ੍ਰਿਕ ਬੱਸਾਂ, ਸੀਐਨਜੀ ਕਾਰਾਂ, ਸੀਐਨਜੀ ਸਕੂਟਰਾਂ, ਇਲੈਕਟ੍ਰਿਕ ਸਕੂਟਰਾਂ, ਫਲੈਕਸ ਇੰਜਣਾਂ ਵਰਗੀਆਂ ਪਹਿਲਕਦਮੀਆਂ ਨਾਲ ਗ੍ਰੀਨ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨਾ ਵਿੱਚ ਮਦਦ ਮਿਲੇਗੀ। ਕੁੱਲ ਬਿਜਲੀ ਬਾਸਕੇਟ ਵਿੱਚ ਸੂਰਜੀ ਊਰਜਾ ਦਾ ਹਿੱਸਾ 40 ਫੀਸਦੀ ਹੈ।

Similar Posts

Leave a Reply

Your email address will not be published. Required fields are marked *