ਭਾਰਤ ਅਤੇ ਪਾਕਿਸਤਾਨ ਮੈਚ ਦੀਆਂ ਟਿਕਟਾਂ ਇੱਕ ਘੰਟੇ ਅੰਦਰ ਹੋਈਆਂ Sold Out

0 minutes, 3 seconds Read

ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਮੈਚ (ICC Champions Trophy 2025 Match) ਦੀਆਂ ਟਿਕਟਾਂ 3 ਫਰਵਰੀ ਨੂੰ ਵਿਕਰੀ ਲਈ ਉਪਲਬਧ ਹੋਣ ਦੇ ਕੁਝ ਮਿੰਟਾਂ ਵਿੱਚ ਹੀ ਵਿਕ ਗਈਆਂ, ਭਾਰਤ ਬਨਾਮ ਪਾਕਿਸਤਾਨ ਦਾ ਇਹ ਮੈਚ 23 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Dubai International Cricket Stadium) ‘ਚ ਖੇਡਿਆ ਜਾਵੇਗਾ। ਟਿਕਟਾਂ ਦੀ ਕੀਮਤ ਤਿੰਨ ਹਜ਼ਾਰ ਤੋਂ ਇੱਕ ਲੱਖ ਭਾਰਤੀ ਰੁਪਏ ਤੱਕ ਹੈ। ਟਿਕਟਾਂ ਦੀ ਵਿਕਰੀ 3 ਫਰਵਰੀ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਤੋਂ ਸ਼ੁਰੂ ਹੋਈ ਸੀ।ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਸਮਰੱਥਾ 25,000 ਦਰਸ਼ਕਾਂ ਦੀ ਹੈ ਪਰ 1,50,000 ਤੋਂ ਵੱਧ ਪ੍ਰਸ਼ੰਸਕ ਟਿਕਟਾਂ ਖਰੀਦਣ ਲਈ ਔਨਲਾਈਨ (Oline) ਕਤਾਰ ਵਿੱਚ ਖੜ੍ਹੇ ਸਨ। ਟਿਕਟਾਂ ਦੇ ਇਸ ਮੁਕਾਬਲੇ ਨੇ ਮੈਚ ਦੀ ਅਥਾਹ ਪ੍ਰਸਿੱਧੀ ਅਤੇ ਮਹੱਤਤਾ ਨੂੰ ਉਜਾਗਰ ਕੀਤਾ। ਇਤਿਹਾਸਕ ਤੌਰ ‘ਤੇ, ਭਾਰਤ ਬਨਾਮ ਪਾਕਿਸਤਾਨ ਮੈਚ ਨਾ ਸਿਰਫ ਕ੍ਰਿਕਟ ਜਗਤ ਨੂੰ ਉਤਸ਼ਾਹ ਨਾਲ ਭਰ ਦਿੰਦਾ ਹੈ ਬਲਕਿ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰਦਾ ਹੈ।

Similar Posts

Leave a Reply

Your email address will not be published. Required fields are marked *