ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian Prime Minister Justin Trudeau) ਨੇ ਅੱਜ ਐਲਾਨ ਕੀਤਾ ਕਿ ਬਲਤੇਜ ਸਿੰਘ ਢਿੱਲੋਂ, ਜੋ ਸੇਵਾਮੁਕਤ RCMP ਅਧਿਕਾਰੀ ਹਨ ਅਤੇ ਲੰਬੇ ਸਮੇਂ ਤੋਂ ਸਮਾਜ ਸੇਵੀ ਹਨ ਨੂੰ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਗਵਰਨਰ ਜਨਰਲ, ਮੈਰੀ ਸਾਈਮਨ ਨੇ ਮਾਰਟੀਨ ਹੇਬਰਟ (ਕਿਊਬੈਕ) ਅਤੇ ਟੌਡ ਲੇਵਿਸ (ਸਸਕੈਚਵਨ) ਦੇ ਨਾਲ ਸਰਦਾਰ ਢਿੱਲੋਂ ਦੀ ਨਿਯੁਕਤੀ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ। ਇਸ ਖਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
