ਭਰਾ ਨੇ ਭੈਣ ਦਾ ਕੀਤਾ ਕਤਲ

0 minutes, 0 seconds Read

ਅੰਮ੍ਰਿਤਸਰ ਦੇ ਮੋਹਕਮਪੁਰਾ ਰਾਜੇਸ਼ ਨਗਰ ਵਿੱਚ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਭਰਾ ਨੇ ਹੀ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਆਨਲਾਈਨ ਗੇਮਿੰਗ ਅਤੇ ਬੇਟਿੰਗ ਦੀ ਬੁਰੀ ਆਦਤ ਦੇ ਚਲਦਿਆ ਭਰਾ ਨੇ ਭੈਣ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਨਿਸ਼ਾ ਵਜੋਂ ਹੋਈ ਹੈ ਜੋ ਕਿ ਬੀਸੀਏ ਦੇ ਵਿਦਿਆਰਥਣ ਸੀ। 

ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਰਾਤ ਨੂੰ ਪੜ੍ਹਾਈ ਕਰ ਰਹੀ ਸੀ ਤਾਂ ਉਸ ਸਮੇਂ ਉਸਨੇ ਭਰਾ ਨੂੰ ਚੋਰੀ ਕਰਦੇ ਫੜ੍ਹ ਲਿਆ। ਇਸ ਤੋਂ ਬਾਅਦ ਉਸ ਨੇ ਆਪਣੀ ਭੈਣ ਉਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਰਾਤ ਸਮੇਂ ਜਦੋਂ ਨਿਸ਼ਾ ਸੌਣ ਲੱਗੀ ਤਾਂ ਦੋਸ਼ੀ ਸੰਜੀਵ ਉਰਫ ਸੰਜੂ ਨੇ ਉਸ ਉਤੇ ਹਮਲਾ ਕਰ ਦਿੱਤਾ। ਲੜਕੀ ਦੀਆਂ ਚੀਕਾਂ ਸੁਣਗੇ ਪਰਿਵਾਰ ਵਾਲੇ ਕਮਰੇ ਵਿੱਚ ਪਹੁੰਚੇ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਪਹੁੰਚ ਗੲ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਸੰਜੂ ਆਨਲਾਈਨ ਗੇਮਿੰਗ ਅਤੇ ਬੇਟਿੰਗ ਦਾ ਆਦੀ ਸੀ। ਘਟਨਾ ਵਾਲੀ ਰਾਤ ਉਹ ਨਿਸ਼ਾ ਦੇ ਕਮਰੇ ਵਿਚ ਚੋਰੀ ਕਰਨ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ 6 ਮਹੀਨਿਆਂ ਵਿੱਚ 5 ਲੱਖ ਰੁਪਏ ਗੁਆ ਚੁੱਕਿਆ ਹੈ।

Similar Posts

Leave a Reply

Your email address will not be published. Required fields are marked *