ਪੰਜਾਬੀ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਆਪਣੇ ਕਿਸੇ ਗਾਣੇ ਜਾਂ ਫ਼ਿਲਮ ਕਰਕੇ ਨਹੀਂ ਸਗੋਂ ਗਲਤ ਕਾਰਨਾਂ ਕਰਕੇ ਸੁਰਖੀਆਂ ਵਿੱਚ ਆਏ ਹਨ। ਹਾਰਡੀ ਸੰਧੂ ਨੂੰ ਕੱਲ੍ਹ ਚੰਡੀਗੜ੍ਹ ਦੇ ਸੈਕਟਰ 34 ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਪ੍ਰਦਰਸ਼ਨ ਕਰਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੇ ਪਿੱਛੇ ਕਾਰਨ ਬਿਨਾਂ ਇਜਾਜ਼ਤ ਦੇ ਫੈਸ਼ਨ ਸ਼ੋਅ (Fashion Show) ਕਰਨਾ ਸੀ।ਹਾਰਡੀ ਸੰਧੂ ਬਾਰੇ ਖ਼ਬਰ ਸੀ ਕਿ ਉਸਨੂੰ ਚੰਡੀਗੜ੍ਹ ਪੁਲਿਸ (Chandigarh Police) ਨੇ ਸੈਕਟਰ 34, ਚੰਡੀਗੜ੍ਹ ਵਿੱਚ ਇੱਕ ਫੈਸ਼ਨ ਸ਼ੋਅ (Fashion Show) ਵਿੱਚ ਪ੍ਰਦਰਸ਼ਨ ਕਰਦੇ ਸਮੇਂ ਹਿਰਾਸਤ ਵਿੱਚ ਲੈ ਲਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਕਿਹਾ ਗਿਆ ਸੀ ਕਿ ਹਾਰਡੀ ਬਿਨਾਂ ਕਿਸੇ ਇਜਾਜ਼ਤ ਦੇ ਪ੍ਰਦਰਸ਼ਨ ਕਰ ਰਿਹਾ ਸੀ। ਇਸ ਤੋਂ ਬਾਅਦ, ਇਵੈਂਟ ਮੈਨੇਜਮੈਂਟ ਪ੍ਰੋਟੋਕੋਲ (Event Management Protocol) ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਹਾਲਾਂਕਿ, ਬਹੁਤ ਸਾਰੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਗਲਤ ਹੈ। ਇਸ ਮਾਮਲੇ ‘ਤੇ ਗਾਇਕ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
