ਪ੍ਰਧਾਨ ਮੰਤਰੀ ਮੋਦੀ (Prime Minister Modi) ਤਿੰਨ ਦਿਨਾਂ ਦੌਰੇ ‘ਤੇ ਫਰਾਂਸ ਪਹੁੰਚੇ ਹਨ, ਜਿੱਥੇ ਉਹ ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (!President Emmanuel Macron) ਨਾਲ ‘ਏਆਈ ਐਕਸ਼ਨ ਸਮਿਟ’ ਦੀ ਸਹਿ-ਪ੍ਰਧਾਨਗੀ ਕਰਨਗੇ ਅਤੇ ਦੁਵੱਲੀ ਗੱਲਬਾਤ ਕਰਨਗੇ। ਇਸ ਦੌਰਾਨ, ਦੋਵੇਂ ਨੇਤਾ ਵਿਸ਼ਵ ਲੀਡਰਾਂ ਅਤੇ ਗਲੋਬਲ ਟੈਕਨਾਲੋਜੀ ਸੀਈਓਜ਼ ਨਾਲ ਏਆਈ ਤਕਨਾਲੋਜੀ ਪ੍ਰਤੀ ਸਹਿਯੋਗੀ ਪਹੁੰਚ ‘ਤੇ ਵਿਚਾਰ ਸਾਂਝੇ ਕਰਨਗੇ, ਜਿਸ ਵਿੱਚ ਨਵੀਨਤਾ ਅਤੇ ਜਨਤਕ ਭਲਾਈ ਸ਼ਾਮਲ ਹੋਵੇਗੀ।
