ਕਰੀਬ 14 ਮਹੀਨੇ ਪਹਿਲਾਂ ਅਪਣਾ ਆਖਰੀ ਕੌਮਾਂਤਰੀ ਮੈਚ ਖੇਡਣ ਵਾਲੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Fast Bowler Mohammad Shami) ਨੇ ਸਨਿਚਰਵਾਰ ਨੂੰ ਇੰਗਲੈਂਡ ਵਿਰੁਧ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਲਈ ਭਾਰਤੀ ਟੀਮ ’ਚ ਵਾਪਸੀ ਕੀਤੀ,34 ਸਾਲ ਦੇ ਸ਼ਮੀ ਨੇ ਆਖਰੀ ਵਾਰ 19 ਨਵੰਬਰ ਨੂੰ ਅਹਿਮਦਾਬਾਦ ’ਚ ਆਸਟਰੇਲੀਆ ਵਿਰੁਧ 2023 ਵਨਡੇ ਵਿਸ਼ਵ ਕੱਪ ਫਾਈਨਲ ’ਚ ਭਾਰਤ ਲਈ ਖੇਡਿਆ ਸੀ,ਇਸ ਤੋਂ ਬਾਅਦ ਉਹ ਗੋਡੇ ਦੀ ਸੱਟ ਕਾਰਨ ਲੰਮੇ ਸਮੇਂ ਲਈ ਟੀਮ ਤੋਂ ਬਾਹਰ ਰਹੇ ਅਤੇ ਇਸ ਦੇ ਲਈ ਉਨ੍ਹਾਂ ਨੇ ਪਿਛਲੇ ਸਾਲ ਯੂ.ਕੇ. ’ਚ ਸਰਜਰੀ ਕਰਵਾਈ ਸੀ।
