ਬਾਰਾਮੂਲਾ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਇੱਕ ਪੁਲਿਸ ਚੌਕੀ ਨੇੜੇ ਹਮਲਾ ਹੋਣ ਦੀ ਖ਼ਬਰ ਹੈ।ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਬਿਆਨ ਅਨੁਸਾਰ ਬਾਰਾਮੂਲਾ ਵਿੱਚ ਇੱਕ ਸ਼ੱਕੀ ਗ੍ਰੇਨੇਡ ਹਮਲੇ ਦੀ ਸੂਚਨਾ ਮਿਲੀ ਹੈ। ਇਹ ਘਟਨਾ ਮੰਗਲਵਾਰ ਰਾਤ ਕਰੀਬ 9.15 ਵਜੇ ਵਾਪਰੀ। ਪੁਲਿਸ ਮੁਤਾਬਕ ਬਾਰਾਮੂਲਾ ਦੀ ਓਲਡ ਟਾਊਨ ਪੁਲਿਸ ਚੌਕੀ ਦੇ ਪਿੱਛੇ ਤੋਂ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਹ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ।