ਚੰਡੀਗੜ੍ਹ ਵਿੱਚ ਅਗਲੇ 4 ਦਿਨਾਂ ਤੱਕ ਸ਼ਹਿਰ ‘ਚ ਮੀਂਹ ਪੈਣ ਦੀ ਸੰਭਾਵਨਾ

0 minutes, 3 seconds Read

ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ (Chandigarh Meteorological Centre) ਦੇ ਅਨੁਸਾਰ, ਸ਼ਹਿਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਮੌਸਮ ਵਿੱਚ ਤਬਦੀਲੀ ਆਈ ਹੈ,ਜੇਕਰ ਅਸੀਂ ਵਿਭਾਗ ਦੇ ਲੌਗ ਪੂਰਵ ਅਨੁਮਾਨ ‘ਤੇ ਨਜ਼ਰ ਮਾਰੀਏ ਤਾਂ ਅਗਲੇ 4 ਦਿਨਾਂ ਤੱਕ ਸ਼ਹਿਰ ‘ਚ ਮੀਂਹ ਪੈਣ ਦੀ ਸੰਭਾਵਨਾ ਹੈ,ਹਾਲਾਂਕਿ ਤਾਪਮਾਨ ‘ਤੇ ਕੋਈ ਖਾਸ ਪ੍ਰਭਾਵ ਨਹੀਂ ਦੇਖਿਆ ਜਾਵੇਗਾ, ਦਿਨ ਦਾ ਤਾਪਮਾਨ 26 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਦੇ ਆਸ-ਪਾਸ ਰਹੇਗਾ,ਮੌਸਮ ਕੇਂਦਰ (Weather Center) ਵੱਲੋਂ ਅਗਲੇ 3 ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ,ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 13.7 ਡਿਗਰੀ ਦਰਜ ਕੀਤਾ ਗਿਆ,ਸਵੇਰੇ 8 ਵਜੇ ਤੋਂ ਰਾਤ 8.30 ਵਜੇ ਤੱਕ ਮੀਂਹ ਪੈ ਰਿਹਾ ਹੈ,ਕਈ ਦਿਨਾਂ ਤੋਂ ਮੌਸਮ ਬਾਰ-ਬਾਰ ਬਦਲ ਰਿਹਾ ਹੈ,ਕਦੇ ਗਰਮੀ ਵਧਣ ਲੱਗਦੀ ਹੈ,ਤਾਂ ਕਦੇ ਤਾਪਮਾਨ ਵਿੱਚ ਗਿਰਾਵਟ ਨਾਲ ਠੰਡ ਵਧਣ ਲੱਗਦੀ ਹੈ।

Similar Posts

Leave a Reply

Your email address will not be published. Required fields are marked *