ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਗਰਜਿਆ ਪੰਜਾਬੀ ਗੇਂਦਬਾਜ਼ ਅਰਸ਼ਦੀਪ ਸਿੰਘ

0 minutes, 6 seconds Read

ਭਾਰਤੀ ਕ੍ਰਿਕਟ ਟੀਮ (Indian Cricket Team) 19 ਫਰਵਰੀ ਤੋਂ ਚੈਂਪੀਅਨਜ਼ ਟਰਾਫੀ (Champions Trophy) ਖੇਡਣ ਜਾ ਰਹੀ ਹੈ,ਪਾਕਿਸਤਾਨ ਦੀ ਮੇਜ਼ਬਾਨੀ ‘ਚ ਹੋਣ ਵਾਲੇ ਇਸ ਟੂਰਨਾਮੈਂਟ ‘ਚ ਟੀਮ ਇੰਡੀਆ (Indian Team) ਆਪਣੇ ਸਾਰੇ ਮੈਚ ਦੁਬਈ (Dubai) ‘ਚ ਖੇਡਣ ਜਾ ਰਹੀ ਹੈ। ਇੱਥੋਂ ਦੀਆਂ ਪਿੱਚਾਂ ‘ਤੇ ਸਪਿੰਨਰਾਂ ਤੋਂ ਜ਼ਿਆਦਾ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਹੈ, ਇਸ ਲਈ ਭਾਰਤੀ ਟੀਮ ਆਪਣੇ ਤੇਜ਼ ਗੇਂਦਬਾਜ਼ਾਂ ਦੀ ਚੋਣ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ,ਫਿਲਹਾਲ ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜ਼ਖਮੀ ਹਨ। ਜੇਕਰ ਉਹ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਜਾਂਦੇ ਹਨ ਤਾਂ ਟੀਮ ਇੰਡੀਆ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕੌਣ ਕਰੇਗਾ, ਇਹ ਵੱਡਾ ਸਵਾਲ ਹੈ। ਬੁਮਰਾਹ ਦੀ ਗੈਰ-ਮੌਜੂਦਗੀ ‘ਚ ਮੁਹੰਮਦ ਸ਼ਮੀ ਟੀਮ ਦੇ ਗੇਂਦਬਾਜ਼ੀ ਕ੍ਰਮ ਦੀ ਅਗਵਾਈ ਕਰ ਸਕਦੇ ਹਨ ਪਰ ਸ਼ਮੀ ਦੀ ਫਿਟਨੈੱਸ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।ਪੰਜਾਬ ਦਾ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਘਰੇਲੂ ਕ੍ਰਿਕਟ ‘ਚ ਆਪਣੀ ਗੇਂਦ ਨਾਲ ਤੂਫਾਨ ਖੜ੍ਹਾ ਕਰ ਰਿਹਾ ਹੈ। ਜੇਕਰ ਪਿਛਲੇ ਕੁਝ ਸਾਲਾਂ ‘ਚ ਅਰਸ਼ਦੀਪ ਸਿੰਘ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਟੀ-20 ਤੋਂ ਇਲਾਵਾ ਉਨ੍ਹਾਂ ਨੇ ਵਨਡੇ ਕ੍ਰਿਕਟ ‘ਚ ਵੀ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੇ ‘ਚ ਉਨ੍ਹਾਂ ਦੇ ਟੀਮ ਇੰਡੀਆ ‘ਚ ਸ਼ਾਮਲ ਹੋਣ ਦੀ ਸੰਭਾਵਨਾ ਵੀ ਵਧਦੀ ਨਜ਼ਰ ਆ ਰਹੀ ਹੈ।

Similar Posts

Leave a Reply

Your email address will not be published. Required fields are marked *