Latest News ਗੋਲਡਨ ਟੈਂਪਲ ਨੂੰ ਉਡਾਉਣ ਦੀ ਧਮਕੀ ਵਾਲੇ ਈਮੇਲ ਦਾ ਤਮਿਲਨਾਡੂ ਕੁਨੈਕਸ਼ਨ By Admin 0 minutes, 0 seconds Read ਅੰਮ੍ਰਿਤਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਧਮਕੀ ਭਰੀ ਮੇਲ ਕਾਰਨ ਸਨਸਨੀ ਫੈਲ ਗਈ ਹੈ। ਅੱਜ ਲਗਭਗ 3 ਮੇਲ ਮਿਲੇ ਹਨ ਹਨ, ਜਿਸ ਤੋਂ ਬਾਅਦ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹਨ। ਪਿਛਲੇ 3 ਦਿਨ ਤੋਂ ਲਗਾਤਾਰ ਧਮਕੀ ਭਰੇ ਮੇਲ ਮਿਲ ਰਹੇ ਹਨ। ਇਸ ਤੋਂ ਬਾਅਦ ‘ਚ ਪੁਲਿਸ ਲਗਾਤਾਰ ਸੁਰੱਖਿਆ ਦਾ ਘੇਰਾ ਸਖ਼ਤ ਕਰ ਰਹੀ ਹੈ। ਇਸ ਨਵੀਂ ਮੇਲ ਦਾ ਲਿੰਕ ਤਮਿਲਨਾਡੁ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਮੇਲ ਸਮੱਗਰੀ ਤਮਿਲਨਾਡੁ ਨਾਲ ਸਬੰਧਤ ਹੈ। ਇਸ ਲਈ ਉਹ ਤਮਿਲਨਾਡੁ ਪੁਲਿਸ ਦੇ ਸੰਪਰਕ ਵਿੱਚ ਹਨ, ਉਹ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਤਮਿਲਨਾਡੁ ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਹਾਂ, ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਧਾਰਮਿਕ ਆਸਥਾ ਦਾ ਸਵਾਲ ਹੈ । ਖਾਸ ਗੱਲ ਇਹ ਹੈ ਕਿ ਇਸ ਈਮੇਲ ਵਿੱਚ ਖਾਲਿਸਤਾਨ ਦੇ ਨਾਲ-ਨਾਲ ਉਦੈਨਿਧੀ ਦਾ ਵੀ ਜ਼ਿਕਰ ਹੈ। ਇਸ ਈਮੇਲ ਦੇ ਵਿਸ਼ੇ ਵਿੱਚ ਖਾਲਿਸਤਾਨ-ਉਦੈਨਿਧੀ ਗਠਜੋੜ ਦੀ ਗੱਲ ਕਹੀ ਗਈ । ਇਹ ਈਮੇਲ 15 ਜੁਲਾਈ ਦੀ ਸਵੇਰੇ 3.37 ਵਜੇ ਭੇਜੀ ਗਈ ਸੀ। ਜਿਸ ਵਿੱਚ ਆਖਰੀ ਦੋ ਈਮੇਲ, ਜੋ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਜਾਅਲੀ ਈਮੇਲ ਅਡਰੈੱਸ ਦੀ ਵਰਤੋਂ ਕਰਕੇ ਭੇਜੇ ਗਏ ਹਨ।
Latest NewsNews ਵਿਜੀਲੈਂਸ ਬਿਊਰੋ ਨੇ 110000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਣ ਗਾਰਡ, ਦਿਹਾੜੀ ਮਜ਼ਦੂਰ ਅਤੇ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ By Admin 22 January 202622 January 2026