ਬਲਾਤਕਾਰ ਅਤੇ ਕਤਲ ਕੇਸਾਂ ਵਿੱਚ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Dera Sacha Sauda chief Gurmeet Ram Rahim) ਇੱਕ ਵਾਰ ਫਿਰ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆ ਗਏ ਹਨ,ਅਧਿਕਾਰੀਆਂ ਮੁਤਾਬਕ ਉਹ ਮੰਗਲਵਾਰ ਸਵੇਰੇ ਜੇਲ੍ਹ ਤੋਂ ਬਾਹਰ ਆਇਆ ਸੀ,2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਪਹਿਲੀ ਵਾਰ ਸਿਰਸਾ ਵਿੱਚ ਡੇਰੇ ਦਾ ਦੌਰਾ ਕਰਨਗੇ।ਆਪਣੀ ਪਿਛਲੀ ਪੈਰੋਲ ਜਾਂ ਫਰਲੋ ਦੌਰਾਨ, ਉਸਨੂੰ ਸਿਰਫ ਬਾਗਪਤ, ਉੱਤਰ ਪ੍ਰਦੇਸ਼ ਵਿੱਚ ਉਸਦੇ ਆਸ਼ਰਮ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ 5.26 ਵਜੇ ਰਾਮ ਰਹੀਮ ਨੂੰ ਗੁਪਤ ਤਰੀਕੇ ਨਾਲ ਜੇਲ੍ਹ ਤੋਂ ਬਾਹਰ ਲਿਆਂਦਾ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਗੁਰਮੀਤ ਰਾਮ ਰਹੀਮ ਸਿਰਸਾ ਸਥਿਤ ਡੇਰੇ ‘ਚ ਹੀ ਰਹੇਗਾ।ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਣਾ ਨੇ ਕਿਹਾ, ‘ਕਾਨੂੰਨ ਦੇ ਤਹਿਤ ਅੱਜ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਪੈਰੋਲ ਤੋਂ ਬਾਅਦ ਉਹ ਸਵੇਰੇ ਸਿਰਸਾ ਸਥਿਤ ਡੇਰਾ ਆਸ਼ਰਮ ਪਹੁੰਚ ਗਿਆ। ਕਾਨੂੰਨ ਮੁਤਾਬਕ ਸਾਲ ਵਿੱਚ 70 ਦਿਨ ਦੀ ਪੈਰੋਲ ਅਤੇ 21 ਦਿਨ ਦੀ ਫਰਲੋ ਦਿੱਤੀ ਜਾ ਸਕਦੀ ਹੈ। ਇਸ ਨੂੰ ਕਿਸੇ ਚੋਣ ਜਾਂ ਸਿਆਸੀ ਘਟਨਾ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
