ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਇੰਸਟੀਚਿਊਟ ਆਫ ਸਿਸਮਿਕ ਰਿਸਰਚ (Institute of Seismic Research) ਮੁਤਾਬਕ ਭੂਚਾਲ ਦੀ ਤੀਬਰਤਾ 3.2 ਮਾਪੀ ਗਈ,ਗਾਂਧੀਨਗਰ ਸਥਿਤ ਆਈਐਸਆਰ (ISR) ਨੇ ਕਿਹਾ ਕਿ ਭੂਚਾਲ ਸਵੇਰੇ 10.06 ਵਜੇ ਆਇਆ ਅਤੇ ਇਸ ਦਾ ਕੇਂਦਰ ਭਚਾਊ ਤੋਂ 18 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ,ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ,ਇਸ ਮਹੀਨੇ ਜ਼ਿਲ੍ਹੇ ਵਿਚ ਤਿੰਨ ਤੋਂ ਵੱਧ ਤੀਬਰਤਾ ਦਾ ਇਹ ਤੀਜਾ ਭੂਚਾਲ ਹੈ। 23 ਦਸੰਬਰ ਨੂੰ ਕੱਛ ਵਿੱਚ 3.7 ਤੀਬਰਤਾ ਦਾ ਭੂਚਾਲ ਆਇਆ ਸੀ,ਆਈਐਸਆਰ (ISR) ਦੇ ਅਨੁਸਾਰ, 7 ਦਸੰਬਰ ਨੂੰ ਜ਼ਿਲ੍ਹੇ ਵਿੱਚ 3.2 ਤੀਬਰਤਾ ਦਾ ਭੂਚਾਲ ਰਿਕਾਰਡ (EARTHQUAKE RECORD) ਕੀਤਾ ਗਿਆ ਸੀ।
