ਆਪ’ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ-ਰਾਜ ਸਭਾ ਮੈਂਬਰ ਸੰਜੇ ਸਿੰਘ

0 minutes, 2 seconds Read

ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ (Rajya Sabha member of AAP Sanjay Singh) ਨੇ ਜਵਾਬ ’ਚ ਕਿਹਾ, ‘‘ਆਪ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਚੋਂ 60 ਤੋਂ ਵੱਧ ਜਿੱਤੇਗੀ,ਪੀਐੱਮ ਮੋਦੀ (PM Modi) ਅਤੇ ਭਾਜਪਾ ‘ਜੁਮਲਿਆਂ’ (ਝੂਠੇ ਵਾਅਦਿਆਂ) ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ,’’ ਰਾਜ ਸਭਾ ਮੈਂਬਰ ਸੰਜੇ ਸਿੰਘ ਅੱਗੇ ਕਿਹਾ, ‘‘ਭਾਜਪਾ ਕੋਲ ਦਿੱਲੀ ਦੇ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ ਹੈ, ਸਗੋਂ ਉਹ ਖੋਖਲੇ ਵਾਅਦਿਆਂ ਅਤੇ ਅਰਥਹੀਣ ਯੋਜਨਾਵਾਂ ’ਤੇ ਧਿਆਨ ਦੇ ਰਹੀ ਹੈ,ਉਹ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਸਕਦੇ। ਉਹ ਸਕੂਲ ਜਾਂ ਹਸਪਤਾਲ ਨਹੀਂ ਬਣਾ ਸਕਦੇ,’’ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੋਦੀ ਸਰਕਾਰ ਨੂੰ 2022 ਤਕ ਸਾਲਾਨਾ ਦੋ ਕਰੋੜ ਨੌਕਰੀਆਂ ਪੈਦਾ ਕਰਨ, ਹਰ ਨਾਗਰਿਕ ਨੂੰ 15 ਲੱਖ ਰੁਪਏ ਭੇਜਣ ਅਤੇ ਸਾਰਿਆਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ ਦੇ ਵਾਅਦਿਆਂ ਲਈ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਅਗਨੀਵੀਰ ਤਹਿਤ ਚਾਰ ਸਾਲ ਦੀ ਨੌਕਰੀ ਦਿੰਦੇ ਹਨ, ਜਿਸ ਵਿਚ ਪੁੱਤਰ ਸੇਵਾਮੁਕਤ ਹੋ ਜਾਂਦਾ ਹੈ ਜਦੋਂ ਕਿ ਉਸਦਾ ਪਿਤਾ ਕੰਮ ਕਰ ਰਿਹਾ ਹੁੰਦਾ ਹੈ,ਭਾਜਪਾ ਦੀ ਸੋਚ ਇੰਨੀ ਨੁਕਸਦਾਰ ਹੈ ਕਿ ਇਸਦੇ ਬੁਨਿਆਦੀ ਵਾਅਦੇ ਵੀ ਅਧੂਰੇ ਰਹਿ ਜਾਂਦੇ ਹਨ।

Similar Posts

Leave a Reply

Your email address will not be published. Required fields are marked *