ਅਰਵਿੰਦ ਕੇਜਰੀਵਾਲ ਨੇ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਐਲਾਨ

0 minutes, 4 seconds Read

ਦਿੱਲੀ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind kejriwal) ਨੇ ਐਲਾਨ ਕੀਤਾ ਹੈ ਕਿ ਸੋਮਵਾਰ (23 ਦਸੰਬਰ) ਤੋਂ ‘ਮਹਿਲਾ ਸਨਮਾਨ ਯੋਜਨਾ’ (Mahila Samman Yojana) ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ,ਜਲਦੀ ਹੀ ਇਸ ਸਕੀਮ ਤਹਿਤ 2100 ਰੁਪਏ ਔਰਤਾਂ ਦੇ ਖਾਤਿਆਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ,ਪ੍ਰੈੱਸ ਕਾਨਫਰੰਸ (Press Conference) ਦੌਰਾਨ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ,ਇਸ ਲਈ ਰਜਿਸਟ੍ਰੇਸ਼ਨ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ,ਇਸ ਸਕੀਮ ਦਾ ਲਾਭ ਲੈਣ ਲਈ ਔਰਤਾਂ ਲਈ ਰਜਿਸਟਰ ਹੋਣਾ ਜ਼ਰੂਰੀ ਹੈ,ਅਰਵਿੰਦ ਕੇਜਰੀਵਾਲ (Arvind kejriwal) ਨੇ ਕਿਹਾ, “ਅਸੀਂ ਦਿੱਲੀ ਦੇ ਲੋਕਾਂ ਲਈ ਇੱਕ ਬਹੁਤ ਹੀ ਖੁਸ਼ਖਬਰੀ ਲੈ ਕੇ ਆਏ ਹਾਂ,ਅਸੀਂ ਦਿੱਲੀ ਦੇ ਲੋਕਾਂ ਲਈ ਦੋ ਸਕੀਮਾਂ ਲੈ ਕੇ ਆਏ ਹਾਂ,ਅਸੀਂ ਔਰਤਾਂ ਲਈ 2100 ਰੁਪਏ ਦੀ ਸਨਮਾਨ ਨਿਧੀ ਦੇਣ ਦਾ ਐਲਾਨ ਕੀਤਾ ਹੈ,ਘਰ ਚਲਾਉਣ ਅਤੇ ਧੀਆਂ ਦੀ ਪੜ੍ਹਾਈ ਵਿੱਚ ਮਦਦ ਲਈ ਮੈਨੂੰ ਕਈ ਵਾਰ ਫੋਨ ਆ ਰਹੇ ਸਨ ਕਿ ਇਸ ਲਈ ਰਜਿਸਟ੍ਰੇਸ਼ਨ (Registration) ਕਦੋਂ ਸ਼ੁਰੂ ਹੋਵੇਗੀ ਤਾਂ ਅੱਜ ਮੈਂ ਐਲਾਨ ਕੀਤਾ ਕਿ ਇਹ ਸਕੀਮ ਕੱਲ੍ਹ ਤੋਂ ਸ਼ੁਰੂ ਹੋਵੇਗੀ,ਤੁਹਾਨੂੰ ਕਿਤੇ ਆਉਣ ਦੀ ਲੋੜ ਨਹੀਂ, ਸਾਡੇ ਲੋਕ ਖੁਦ ਤੁਹਾਡੇ ਕੋਲ ਆਉਣਗੇ ਅਤੇ ਤੁਹਾਨੂੰ ਰਜਿਸਟਰ ਕਰਨ ਤੋਂ ਬਾਅਦ ਕਾਰਡ ਦੇਣਗੇ।

Similar Posts

Leave a Reply

Your email address will not be published. Required fields are marked *