ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਫ਼ਲੇ ਦੀ ਲਗਜ਼ਰੀ ਕਾਰ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਰੂਸੀ ਖੁਫੀਆ ਏਜੰਸੀ FSB ਦੇ ਮੁੱਖ ਦਫ਼ਤਰ ਦੇ ਕੋਲ ਹੋਇਆ। ਪੁਤਿਨ ਦੇ ਕਾਫ਼ਲੇ ਦੀ ਕਾਰ ‘ਚ ਧਮਾਕੇ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀਆਂ ਚੌਕਸੀ ‘ਚ ਆ ਗਈਆਂ ਹਨ। ਇਹ ਧਮਾਕਾ ਇੱਕ ਅਜਿਹੇ ਸਮੇਂ ‘ਚ ਹੋਇਆ ਹੈ, ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੁਤਿਨ ਦੀ “ਮੌਤ ਦੀ ਭਵਿੱਖਬਾਣੀ” ਕੀਤੀ ਸੀ।ਰਾਸ਼ਟਰਪਤੀ ਦੀ ਕਾਰ ‘ਚ ਧਮਾਕੇ ਤੋਂ ਬਾਅਦ ਪੁਤਿਨ ਦੀ ਸੁਰੱਖਿਆ ਨੂੰ ਲੈ ਕੇ ਏਜੰਸੀਆਂ ਹੋਰ ਵੀ ਜ਼ਿਆਦਾ ਚੌਕਸ ਹੋ ਗਈਆਂ ਹਨ ਅਤੇ ਕ੍ਰੈਮਲਿਨ ਦੇ ਅੰਦਰ ਵੀ ਖ਼ਤਰੇ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
